Wednesday, 4 May 2016

ਨਿਚੋੜ ।

#ਜਿੰਦਗੀ_ਦਾ_ਨਿਚੋੜ:-ਮਨੁੱਖੀ ਸ਼ਰੀਰ ਬਹੁਤ ਚੰਗੇ ਕਰਮਾਂ ਨਾਲ ਮਿਲਦਾ ਹੈ,ਇਸਦੀ ਕਦੀ ਵੀ ਦੁਰਵਰਤੌਂ ਨਹੀਂ ਕਰਨੀ ਚਾਹੀਦੀ ਹੈ । ਇਸਦੀ ਵਰਤੌਂ ਸਦਾ ਦੁਸਰੇ ਦੀ ਭਲਾਈ ਲਈ ਕਰਨੀ ਚਾਹੀਦੀ ਹੈ । ਦੁਰਵਰਤੌਂ ਨਾਲ ਜੀਵਨ ਆਵਣ-ਜਾਣ ਦੇ ਗੇੜੇ ਵਿੱਚ ਬੱਨਿਆ ਰਹਿੰਦਾ ਹੈ. ਅਤੇ ਸਦੁਪਯੋਗ ਨਾਲ ਮੁੱਕਤੀ ਮਿਲਦੀ ਹੈ।
੧ਓ ਦਾ ਨਿਚੋੜ (ਵਿਸਥਾਰ) ਮੂਲ ਮੰਤਰ
ਮੂਲ ਮੰਤਰ ਦਾ ਨਿਚੋੜ (ਵਿਸਥਾਰ) ਜਪੁ ਜੀ ਸਾਹਿਬ
ਜਪੁ ਜੀ ਸਾਹਿਬ ਦਾ ਨਿਚੋੜ (ਵਿਸਥਾਰ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਚੋੜ = ਨਾਮ
ਸ੍ਰਿਸ਼ਟੀ ਦਾ ਨਿਚੋੜ ਸ੍ਰੀ ਅਕਾਲ ।
ਜ਼ਿੰਦਗੀ ਦਾ ਨਿਚੋੜ (ਤੱਤ ਸਾਰ ) ਇਹ ਹੈ
ਕਿ ਪਰਮਾਤਮਾ ਦੇ ਨਾਮ ਬਗੈਰ ਕਿਤੇ ਵੀ ਢੋਈ ਨਹੀਂ
ਅਤੇ
ਗੁਰ ਬਿਨੁ ਘੋਰ ਅੰਧਾਰ ਗੁਰੂ ਬਿਨੁ ਸਮਝ ਨ ਆਵੈ ॥
ਜਿਉਂ ਜਿਉਂ ਇਸ ਗਹਿਰਾਹੀ ਵਲ ਜਾਣ ਲਗਾ ਹਾਂ ਨਾ ਇਹ ਖ਼ਤਮ ਹੁੰਦੀ ਹੈ ਅਤੇ ਨਾ ਹੀ ਲਾਲਸਾ। ਇਸ ਅਵਸਥਾ ਵਿੱਚ ਆਕੇ ਹੁਣ ਜਿੰਦਗੀ ਛੋਟੀ ਲਗਣ ਲੱਗੀ ਹੈ ।ਲਗਦਾ ਹੈ ਪਹਿਲਾ ਸਮਾਂ ਇੰਝ ਹੀ ਗੁਜਾਰ ਦਿੱਤਾ ।
ਜਾਂ ਫਿਰ ਇੰਝ ਦੀ ਉਤਸੁਕਤਾ ਮਹਿਸੂਸ ਹੁੰਦੀ ਹੈ ਕਿ ਮੇਰੇ ਇਸ ਜਿੰਦਗੀ ਦੇ ਕਿੱਤੇ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਦਾ ਜੋ ਨਿਚੋੜ ਰੱਬ ਨੇ ਕੱਢਿਆ ਹੋਇਆ ਹੈ ਜਾਂ ਹਾਲੀ ਉਹ ਕਡੇਗਾ, ਉਸਦਾ ਭੁਗਤਭੋਗੀ ਬਣ ਪ੍ਰਤੱਖ ਜਾਣਕਾਰੀ ਪ੍ਰਾਪਤ ਕਰਾਂ #ਗੰਭੀਰ

No comments:

Post a Comment