ਅਸੀਂ ਨਹੀਂ ਸਮਝਦੇ ਕਿ ਸਿੱਖ ਧਰਮ ਦੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਸਮੇਂ ਦੀ ਇਸ ਪ੍ਰਚਲਿਤ ਸਾਖੀ "ਵਸਦੇ ਰਹੋ, ਉਜੜ ਜਾਓ" ਬਚਪਨ ਤੋਂ ਹੀ ਆਪਣੇ ਬੁਜ਼ੁਰਗ ਜਾਂ ਕਿਸੀ ਧਾਰਮਿਕ ਪੁਸਤਕ ਰਾਹੀਂ ਸੁਣੀ ਜਾਂ ਪੜੀ ਨਾ ਹੋਏ।
"ਕਿਸੇ ਪਿੰਡ ਵਿੱਚ ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈਕੇ ਆਪਣੀ ਸਿੱਖੀ ਦੀ ਵਿਚਾਰ ਧਾਰਾ ਦਾ ਪ੍ਰਚਾਰ, ਪ੍ਰਸਾਰ ਵਾਸਤੇ ਠਹਿਰੇ। ਪਰ ਉਸ ਪਿੰਡ ਦੇ ਲੋਕਾਂ ਨੇ ਕੋਈ ਤਵੱਜੋ ਨਹੀਂ ਦਿਤੀ, ਅਤੇ ਆਪਣੀਂ ਮਨਮਤ, ਝੂਠੇ ਕਰਮਕਾਂਡ, ਮੂਰਤੀ ਪੂਜਾ ਇਤਯਾਦਿਕ ਵਿੱਚ ਉਲਝੇ ਰਹੇ ਅਤੇ ਗੁਰੂ ਜੀ ਦੀ ਸਿਖਿਆ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਮੰਦਾ ਬੋਲਿਆ । ਵਾਪਸੀ ਵੇਲੇ ਗੁਰੁ ਜੀ ਉਹਨਾਂ ਪਿੰਡ ਵਾਸੀਆਂ ਨੂੰ "ਵਸਦੇ ਰਹੋ" ਦੀ ਅਸੀਸ ਦਿੱਤੀ।
ਫਿਰ ਦੂਜੇ ਸਮੇਂ ਗੁਰੂ ਨਾਨਕ ਜੀ ਇਕ ਹੋਰ ਪਿੰਡ ਗਏ, ਜਿਥੇ ਆਪਦਾ ਬਹੁਤ ਮਾਨ ਸਤਿਕਾਰ ਹੋਇਆ ਅਤੇ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਧਿਆਨ ਨਾਲ ਸੁਣਿਆ, ਮੰਨਿਆ ਤੇ ਉਸ ਤੇ ਚਲਣ ਦੀ ਹਾਮੀਂ ਭਰੀ ਅਤੇ ਖੁਸ਼ੀ ਖੁਸ਼ੀ ਉਥੋਂ ਵਿਦਾ ਕੀਤਾ। ਗੁਰੂ ਜੀ ਉਸ ਪਿੰਡ ਤੋਂ ਬਾਹਰ ਨਿਕਲ ਕੇ "ਉਜੜ ਜਾਓ" ਦੀ ਅਰਦਾਸ ਕੀਤੀ।
ਇਹ ਸਭ ਨਾਲ ਚਲਦੇ ਹੋਏ ਭਾਈ ਮਰਦਾਨਾ ਜੀ ਨੇ ਦੇਖਿਆ ਅਤੇ ਗੁਰੂ ਜੀ ਨੂੰ ਪੁੱਛਿਆ ਕੀ ਆਪ ਮੰਦੇ ਲੋਕਾਂ ਨੂੰ "ਵਸਦੇ ਰਹੋ' ਅਤੇ ' ਚੰਗੇ ਬੰਦਿਆਂ ਨੂੰ 'ਉਜੜ ਜਾਓ' ਕਿਉਂ ਕਿਹਾ। ਜੁਆਬ ਵਿੱਚ ਗੁਰੂ ਜੀ ਦੇ ਬਚਨ ਸਨ ਕਿ ਮੰਦੇ ਲੋਕ ਆਪਣੀ ਬੁਰਾਈਆਂ ਕਾਰਣ ਇਥੇ ਹੀ ਵਸਦੇ ਰਹਿਣ ਤਾਂ ਕੀ ਬੁਰਿਆਈ ਹੋਰ ਅਗੇ ਨਾ ਫੈਲੇ, ਇਥੇ ਹੀ ਖ਼ਤਮ ਹੋ ਜਾਏ। ਅਤੇ ਚੰਗੇ ਲੋਗ ਇਸ ਕਰਕੇ ਉਜੜ ਜਾਣ ਤਾਂਕਿ ਉਹਨਾਂ ਦੀ ਚੰਗਿਆਈ ਚਾਰੋ ਦਿਸ਼ਾ ਵੱਲ ਫੈਲੇ।
ਸੋ ਇਸ ਗਰੁੱਪ ਦਾ ਨਾਂ ਇਹ ਰੱਖਣ ਦਾ ਮੰਤਵ ਇਹ ਹੈ ਕਿ ਆਪਾਂ ਆਪਣੇ ਗੁਰੂ ਕੀ ਬਾਤਾਂ ਸਿਰਫ ਸਿਖਾਂ ਨਾਲ ਹੀ ਨਾ ਕਰਕੇ ਸਾਰੀ ਦੁਨੀਆ ਤਕ ਪੰਜਾਬੀ, ਹਿੰਦੀ, ਅੰਗਰੇਜ਼ੀ ਜਾਂ ਕਿਸੀ ਵੀ ਭਾਸ਼ਾ ਵਿੱਚ ਅਨੁਵਾਦ ਕਰ ਪਹੁੰਚਾਈਏ ।
ਅਸੀਂ ਆਸ ਕਰਦੇ ਹਾਂ ਕਿ ਆਪ ਗੁਰੂ ਜੀ ਦੀ ਇਸ ਪ੍ਰੇਰਨਾ ਨੂੰ ਆਪਣੇ ਹੋਰ ਦੋਸਤਾਂ ਨੂੰ ਮੈਂਬਰ ਬਣਾ ਕੇ ਸਾਡਾ ਮਕਸਦ "ਗੁਰੂ ਜੀ ਦੀ ਸਿਖਿਆ ਨੂੰ ਹਰ ਵਰਗ, ਧਰਮ, ਦੇਸ਼ ਤੱਕ ਪਹੁੰਚਣਾਂ" ਸਫਲ ਕਰੋ ਗੇ । ਗੰਭੀਰ ਫੈਮਿਲੀ ।
Wednesday, 4 May 2016
ਵਸਦੇ ਰਹੋ, ਉਜੜ ਜਾਓ ।
Subscribe to:
Post Comments (Atom)
No comments:
Post a Comment