Wednesday, 4 May 2016

Hamlet v/s ਪਗੜੀ

#ਹੈਲਮੈਟ_ਬਨਾਮ_ਪਗੜੀ !
                    ਦਾਸ ਉਹਨਾਂ ਸਿੱਖ ਸੰਗਠਨਾਂ ਨੂੰ ਇਸ ਮੈਸੇਜ ਰਾਹੀਂ ਇੱਕ ਅਪੀਲ ਕਰਨਾ ਚਾਹੁੰਦਾ ਹੈ ਕਿ ਜਿਸ ਤਰਾਂ ਉਹ ਹੈਲਮੇਟ ਵਿਰੁੱਧ ਮੁਹਿੰਮ ਚਲਾ ਰਹੇ ਹਨ ਉਹ ਕਾਬਿਲ ‘ਏ’ਤਾਰੀਫ ਹੈ ਪਰ ਕਿਸੇ ਇਹ ਵੀ ਸੋਚਿਆ ਕਿ ਸ਼ਹਿਰਾਂ ਦੀ ਟਰੈਫਿਕ ਦੀ ਰਫ਼ਤਾਰ ਨੂੰ ਮੁੱਖ ਰੱਖਦਿਆਂ ਸਿੱਖ ਦੀ ਸੇਫਟੀ ਦਾ ਕਿ ਅਲਟਰਨੇਟ ਹੈ ?
ਦਾਸ ਇਹ ਵੀ ਜਾਣਦਾ ਹੈ ਕਿ ਸਾਡਾ ਸਾਰਿਆਂ ਦਾ ਇੱਕ ਹੀ ਜੁਆਬ ਹੈ ਕਿ ਸਾਡੇ ਗੁਰੂਆਂ ਇਹ ਹੁੱਕਮ ਕੀਤਾ ਹੈ ਕਿ ਸਿੱਖ ਨੇ ਸਿਰ ਊਪਰ ਟੋਪੀ ਨਹੀਂ ਪਹਿਣਨੀ / ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਇਹ ਵੀ ਤੇ ਗੁਰੂ ਦੇ ਹੁੱਕਮ ਦੀ ਉਲੰਗਣਾ ਹੀ ਹੋਵੇਗੀ ਕਿ ‘ਇੱਕ ਕਹਿਣਾ ਅਸੀਂ ਗੁਰੂ ਦਾ ਮੰਨੀਏ ਦੁੱਜਾ ਨਹੀਂ”/
                   ਦਾਸ ਜੋ ਕਹਿਣਾ ਚਾਹੁੰਦਾ ਹੈ ਉਹ ਤੁਸੀਂ ਅੰਦਰੋਂ ਭਲੀ ਭਾਂਤ ਜਾਣਦੇ ਹੋ /ਜੀ ਹਾਂ ”#ਪਗੜੀ” / ਦਾਸ ਅਨੁਸਾਰ ਘਟੋ ਘਟ 7 ਮੀਟਰ ਦੀ ਪਗੜੀ ਮੋਟਰ ਸਾਇਕਲ ਜਾਂ ਸਕੁੱਟਰ ਚਲਾਉਣ ਲਗਿਆਂ ਜਾਂ ਪਿੱਛੇ ਦੀ ਸਵਾਰੀ ਵਾਸਤੇ ਬਿਲਕੁਲ ਸੁਰੱਖਿਅਤ ਹੈ/ ਹੁਣ ਤੁਸੀਂ ਹੀ ਦਸੋ ਕਿ ਅਸੀਂ ਖੁੱਦ ਜਾਂ ਸਾਡੇ ਬੱਚੇ ਕਦੋਂ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਹਾਂ ? ਕਿ ਸਾਡੇ ਸਿੱਖ ਆਗੂ ਜਾਂ ਸੰਗਠਨ ਇਸ ਹੈਲਮੇਟ ਵਿਰੋਧ ਤੋਂ ਪਹਿਲਾਂ ਸਿੱਖਾਂ ਨੂੰ ਘਟੋ ਘਟ ਡਰਾਇਵਿੰਗ ਵੇਲੇ ਪੂਰੀ ਪਗੜੀ ਪਹਿਣਨਾ ਕਿਉਂ ਨਹੀਂ ਜਰੂਰੀ ਕਰਵਾਉਂਦੇ, ਕਿਉਂ ਕਿ ਇਹ ਵੀ ਸਿੱਖ ਦੀ ਮਰਯਾਦਾ ਹੈ / ਹੈਲਮੇਟ ਨਹੀਂ ਤੇ ਪਗੜੀ ਜਰੂਰੀ ਹੋਣੀ ਚਾਹੀਦੀ ਹੈ ,ਆਖਿਰ ਜਿੰਦਗੀ ਦਾ ਸੁਆਲ ਹੈ  / ਹੋਰ ਕੁਝ ਨਹੀਂ ‘ਤੇ ਇਸ ਟਰੈਫਿਕ ਰੂਲ ਦੇ ਬਹਾਨੇ ਸਾਡੇ ਸਿੱਖ ਸਮਾਜ ਵਿੱਚ ਕੁਝ ਸੁਧਾਰ ਤੇ ਹੋਵੇਗਾ /
                ਮੈਂ ਸਮਝਦਾ ਹਾਂ ਕਿ ਸਾਡੇ ਸੰਗਠਨਾਂ ਨੂੰ ਖੁੱਦ ਸਰਕਾਰ ਨੂੰ ਸੁਝਾਅ ਦੇ ਕੇ ਛੋਟੀ ਪੱਟਕੀ ਬੰਨੀ ਸਿੱਖ ਮੁੰਡਿਆਂ ਦੇ ਟੂ ਵੀਲਰ ਚਲਾਉਣ ਤੇ ਚਾਲਾਨ ਕਰਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ ਤਾਕਿ ਮਜਬੂਰੀ ਵੱਸ ਹੀ ਸਹੀ ਪੱਗ ਬੰਨ੍ਹਣ ਦੀ ਆਦਤ ਪਵੇਗੀ/

No comments:

Post a Comment