ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥ {ਪੰਨਾ 695}
ਪ੍ਰੋ: ਸਾਹਿਬ ਸਿੰਘ ਜੀ:-- ਇਸ ਸ਼ਬਦ ਬਾਰੇ ਵਿਰੋਧੀ ਸੱਜਣ ਜੀ ਲਿਖਦੇ ਹਨ: ਉਕਤ ਸ਼ਬਦ ਅੰਦਰ ਭਗਤ ਜੀ ਨੇ ਆਪਣੇ ਗੁਰੂ ਤੋਂ ਗਊ, ਇਸਤ੍ਰੀ, ਘੋੜੀ ਆਦਿ ਮੰਗਾਂ ਮੰਗੀਆਂ ਹਨ। ਇਸ ਕਿਸਮ ਦਾ ਇਕ ਸ਼ਬਦ ਕਬੀਰ ਜੀ ਨੇ ਭੀ ਲਿਖਿਆ ਹੈ। ਇਹ ਸ਼ਬਦ ਉਸੀ ਦਾ ਅਨੁਵਾਦ ਰੂਪ ਹੈ, ਪਰ ਇਹ ਸਿੱਧਾਂਤ ਗੁਰਮਤ ਸਿੱਧਾਂਤ ਦੀ ਵਿਰੋਧਤਾ ਕਰਦਾ ਹੈ। ਸਤਿਗੁਰੂ ਸਾਹਿਬਾਨ ਦਾ ਸਿੱਧਾਂਤ ਇਹ ਹੈ:
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ, ਕਾਹੇ ਮਨ ਭਉ ਕਰਿਆ ॥
ਕਾਹੇ ਰੇ ਮਨ ਚਿਤਵਹਿ ਉਦਮੁ, ਜਾ ਆਹਰਿ ਹਰਿ ਜੀਉ ਪਰਿਆ ॥
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ {ਗੂਜਰੀ ਮ: ੫
ਅਕਾਲ ਪੁਰਖ ਅਣਮੰਗਿਆਂ ਰੋਜ਼ੀ ਦਹਿੰਦ ਹੈ। ਪਰੰਤੂ ਉੱਦਮ ਦੇ ਸਾਧਨ ਕਰਨੇ ਮਾਨੁੱਖੀ ਪਰਮ ਧਰਮ ਹੈ।
ਪਰ ਜਿਸ ਸ਼ਬਦ ਦਾ ਹਵਾਲਾ ਵਿਰੋਧੀ ਸੱਜਣ ਜੀ ਨੇ ਦਿੱਤਾ ਹੈ, ਉਸ ਵਿਚ ਤਾਂ ਰੋਜ਼ੀ ਦੇ ਤੌਖ਼ਲੇ ਕਰਨ ਵੱਲੋਂ ਰੋਕਿਆ ਹੈ। ਇਹ ਤਾਂ ਕਿਤੇ ਭੀ ਨਹੀਂ ਕਿਹਾ ਗਿਆ ਕਿ ਪਰਮਾਤਮਾ ਦੇ ਦਰ ਤੋਂ ਮੰਗਣਾ ਕੁਝ ਭੀ ਨਹੀਂ। ਇਹ ਤਾਂ ਠੀਕ ਹੈ ਕਿ ਉਹ ਅਣ-ਮੰਗਿਆ ਦਾਨ ਦੇਂਦਾ ਹੈ। ਪਰ ਫਿਰ ਭੀ ਉਸ ਦੇ ਦਰ ਤੋਂ ਦੁਨੀਆਵੀ ਚੀਜ਼ਾਂ ਮੰਗਣ ਦੀ ਮਨਾਹੀ ਕਿਤੇ ਨਹੀਂ ਕੀਤੀ ਗਈ। ਸਗੋਂ ਅਨੇਕਾਂ ਐਸੇ ਸ਼ਬਦ ਮਿਲਦੇ ਹਨ, ਜਿਨ੍ਹਾਂ ਦੀ ਰਾਹੀਂ ਪਰਮਾਤਮਾ ਦੇ ਦਰ ਤੋਂ ਦੁਨੀਆਵੀ ਮੰਗਾਂ ਭੀ ਮੰਗੀਆਂ ਗਈਆਂ ਹਨ। ਹਾਂ, ਇਹ ਹੁਕਮ ਕੀਤਾ ਗਿਆ ਹੈ ਕਿ ਦਾਤਾਰ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਦਰ ਤੋਂ ਨਾਹ ਮੰਗੋ।
"ਮਾਂਗਉ ਰਾਮ ਤੇ ਸਭਿ ਥੋਕ ॥
ਮਾਨੁਖ ਕਉ ਜਾਚਤ ਸ੍ਰਮੁ ਪਾਈਐ, ਪ੍ਰਭ ਕੈ ਸਿਮਰਨਿ ਮੋਖ ॥ਰਹਾਉ।੫੦॥" {ਧਨਾਸਰੀ ਮ: ੫
"ਮੈ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ, ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ, ਮੇਰਾ ਦੁਖੁ ਸੁਖੁ ਤੁਧ ਹੀ ਪਾਸਿ ॥੨॥੧॥੧੨॥" {ਸੂਹੀ ਮ: ੪
ਸਿੱਖ ਦੀ ਸਰਧਾ ਤਾਂ ਇਹ ਹੈ ਕਿ ਦੁਨੀਆ ਦਾ ਹਰੇਕ ਕਾਰ-ਵਿਹਾਰ ਸ਼ੁਰੂ ਕਰਨ ਲੱਗਿਆਂ ਉਸ ਦੀ ਸਫਲਤਾ ਵਾਸਤੇ ਪ੍ਰਭੂ-ਦਰ ਤੇ ਅਰਦਾਸਿ ਕਰਨੀ ਹੈ। ਸਿੱਖ ਵਿਦਿਆਰਥੀ ਇਮਤਿਹਾਨ ਦੇਣ ਜਾ ਰਿਹਾ ਹੈ, ਤੁਰਨ ਲੱਗਿਆਂ ਅਰਦਾਸਿ ਕਰੇ। ਸਿੱਖ ਸਫ਼ਰ ਵਿਚ ਚੱਲਿਆ ਹੈ, ਅਰਦਾਸਿ ਕਰ ਕੇ ਤੁਰੇ। ਸਿੱਖ ਆਪਣਾ ਰਿਹਾਇਸ਼ੀ ਮਕਾਨ ਬਣਵਾਣ ਲੱਗਾ ਹੈ, ਨੀਂਹ ਰੱਖਣ ਵੇਲੇ ਪਹਿਲਾਂ ਅਰਦਾਸਿ ਕਰੇ। ਹਰੇਕ ਦੁਖੁ ਸੁਖ ਵੇਲੇ ਸਿੱਖ ਅਰਦਾਸਿ ਕਰੇ। ਜਦੋਂ ਕੋਈ ਰੋਗ ਆਦਿਕ ਬਿਪਤਾ ਪ੍ਰਭੂ ਦੀ ਮਿਹਰ ਨਾਲ ਦੂਰ ਹੁੰਦੀ ਹੈ, ਤਦੋਂ ਭੀ ਸਿੱਖ ਸ਼ੁਕਰਾਨੇ ਵਜੋਂ ਅਰਦਾਸਿ ਕਰੇ। ਕੀ ਇਹ ਸਾਰਾ ਉੱਦਮ ਗੁਰਮਤਿ ਦੇ ਵਿਰੁੱਧ ਹੈ? ਬਾਣੀ ਵਿਚ ਹੁਕਮ ਤਾਂ ਇਹੀ ਹੈ:
ਕੀਤਾ ਲੋੜੀਐ ਕੰਮੁ, ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ, ਸਤਿਗੁਰ ਸਚੁ ਸਾਖੀਐ ॥੨੦॥ {ਸਿਰੀ ਰਾਗ ਕੀ ਵਾਰ
ਸਫ਼ਰ ਵਿਚ ਚੱਲਿਆ ਹੈ, ਅਰਦਾਸਿ ਕਰ ਕੇ ਤੁਰੇ। ਸਿੱਖ ਆਪਣਾ ਰਿਹਾਇਸ਼ੀ ਮਕਾਨ ਬਣਵਾਣ ਲੱਗਾ ਹੈ, ਨੀਂਹ ਰੱਖਣ ਵੇਲੇ ਪਹਿਲਾਂ ਅਰਦਾਸਿ ਕਰੇ। ਹਰੇਕ ਦੁਖੁ ਸੁਖ ਵੇਲੇ ਸਿੱਖ ਅਰਦਾਸਿ ਕਰੇ। ਜਦੋਂ ਕੋਈ ਰੋਗ ਆਦਿਕ ਬਿਪਤਾ ਪ੍ਰਭੂ ਦੀ ਮਿਹਰ ਨਾਲ ਦੂਰ ਹੁੰਦੀ ਹੈ, ਤਦੋਂ ਭੀ ਸਿੱਖ ਸ਼ੁਕਰਾਨੇ ਵਜੋਂ ਅਰਦਾਸਿ ਕਰੇ। ਕੀ ਇਹ ਸਾਰਾ ਉੱਦਮ ਗੁਰਮਤਿ ਦੇ ਵਿਰੁੱਧ ਹੈ? ਬਾਣੀ ਵਿਚ ਹੁਕਮ ਤਾਂ ਇਹੀ ਹੈ:
ਕੀਤਾ ਲੋੜੀਐ ਕੰਮੁ, ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ, ਸਤਿਗੁਰ ਸਚੁ ਸਾਖੀਐ ॥੨੦॥ {ਸਿਰੀ ਰਾਗ ਕੀ ਵਾਰ
Friday, 20 May 2016
ਪ੍ਰਭ ਆਗੇ ਅਰਦਾਸ
Subscribe to:
Post Comments (Atom)
No comments:
Post a Comment